Akhand Gyan | Eternal Wisdom

ਉੱਚ ਦਾ ਪੀਰ

ਗੁਰੁ ਦੀਆਂ ਪੈੜਾਂ ਦਾ ਪਾਂਧੀ ਬਣਨਾ, ਉਹਨਾਂ ਦੇ ਪਵਿੱਤਰ ਚਰਨਾਂ ਦੀ ਧੂੜ ਬਣਨ ਦੇ ਨਾਲ ਹੀ ਉਹਨਾਂ ਦਾ ਵਿਸ਼ਵਾਸ ਪਾਤਰ ਸੇਵਕ ਬਣਨਾ ਬੇਸ਼ੱਕ ਇਹ ਮਨੋਭਾਵ ਨਹੁਤ ਹੀ ਸੁੰਦਰ ਹਨ। ਪਰ ਕੀ ਸਿਰਫ ਗੱਲਾਂ ਜਾਂ ਸਿਰਫ ਸੋਚਾਂ ਨਾਲ ਹੀ ਇਹਨਾਂ ਪਰਬਤਾਂ ਦੇ ਸਿਖਰਾਂ ਨੂੰ ਛੂਹਿਆ ਜਾ ਸਕਦਾ ਹੈ। ਜੋ ਸਾਧਕ ਹਰੇਕ ਪ੍ਰਸਥਿਤੀ ਅੰਦਰ ਆਪਣੇ ਗੁਰੁ ਪ੍ਰਤੀ ਦ੍ਰਿਤ ਰਹਿਣ ਦੀ ਆਦਤ ਪਾ ਲੈਂਦਾ ਹੈ ਤਾਂ ਸਮਝ ਲੈਣਾ ਕਿ ਉਸ ਤੋਂ ਗੁਰੁ ਪੱਥ 'ਤੇ ਚੱਲਣ ਦੀ ਪੂਰੀ ਆਸ ਕੀਤੀ ਜਾ ਸਕਦੀ ਹੈ। ਨਹੀਂ ਤਾਂ ਸਾਧਕਾਂ ਲਈ ਗੁਰੁ ਪੱਥ ਦਾ ਮਾਰਗ ਇੱਕ ਬਿਖੜਾ ਪੰਧ ਹੀ ਰਹੇਗਾ। ਇਸ ਲਈ ਗੁਰੁ ਸਾਹਿਬਾਨਾਂ ਨੇ ਗੁਰੁ ਪੰਧ 'ਤੇ ਚੱਲਣ ਦੀ ਰੀਤ ਦੱਸਦੇ ਹੋਏ ਬਹੁਤ ਹੀ ਸੁੰਦਰ ਬਿਆਨ ਕੀਤਾ-

ਜੀਸਸ ਨੇ ਕਿਹਾ ਸੀ ਕਿ ਮੇਰੇ ਪਿੱਛੇ ਚੱਲਣਾ ਹੈ ਤਾਂ ਉਹੀ ਚੱਲੇ ਜੋ ਆਪਣੇ ਮੋਢਿਆਂ 'ਤੇ ਆਪਣਾ ਕਰੂਸ ਉਠਾ ਕੇ ਚੱਲਣ ਦੀ ਹਿੰਮਤ ਰੱਖਦਾ ਹੋਵੇ। ਗੁਰੁ ਦਾ ਪੱਖ ਫੁੱਲਾਂ ਨਾਲ ਨਹੀਂ ਸਜਿਆ ਹੁੰਦਾ ਸਗੋਂ ਉਹ ਰਸਤਾ ਤਾਂ ਇੰਨਾ ਕੰਡਿਆਲਾ ਹੁੰਦਾ ਹੈ ਜਿਸ 'ਤੇ ਚੱਲ ਕੇ ਅਥਾਹ ਪੀੜਾ ਪ੍ਰਾਪਤ ਹੁੰਦੀ ਹੈ।

ਸਾਹਿਬ-ਏ-ਕਮਾਲ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਿੱਛੇ ਵੀ ਸਿਰਫ ਉਹੀ ਸੇਵਕ ਲੱਗ ਸਕੇ ਜੋ ਇਹ ਕੁੱਝ ਕਰਨ ਦਾ ਜਿਗਰਾ ਰੱਖਦੇ ਸਨ। ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਨੂੰ ਅੱਜ ਸਮਝ ਆ ਚੁੱਕਿਆ ਸੀ ਕਿ ਕਿਉਂ ਕੁਦਰਤ ਨੇ ਉਹਨਾਂ ਦੀ ਸ਼ਕਲ ਗੁਰੁ ਜੀ ਨਾਲ ਮੇਲ ਖਾਂਦੀ ਸਿਰਜੀ ਹੈ। ਗੁਰੁ ਸਾਹਿਬਾਨ ਦੇ ਸੁਰੱਖਿਅਤ ਗੜ੍ਹੀ ਵਿੱਚੋਂ ਕੂਚ ਕਰਨ ਪਿੱਛੋਂ ਵੀ ਮੁਗਲ ਇਹੀ ਸੋਚਕ ੇ ਗੜ੍ਹੀ ਨੂੰ ਘੇਰਾ ਪਾਈ ਬੈਠੇ ਰਹੇ ਕਿ ਗੁਰੁ ਜੀ ਗੜ੍ਹੀ ਅੰਦਰ ਹੀ ਹਨ। ਇਸ ਲਈ ਉਹਨਾਂ ਸੇਵਕਾਂ ਦੇ ਸਿਰ ਨਾ ਝੁਕੇ ਅਤੇ ਦੁਸ਼ਮਣਾਂ ਦੇ ਅਸੰਖ ਸਿਰਾਂ ਦੀ ਬਲੀ ਲੈਂਦੇ-ਲੈਂਦੇ ਆਖਿਰ ਵਿੱਚ ਖੁਦ ਵੀ ਸ਼ਹੀਦ ਹੋ ਗਏ। ਗੁਰੁ ਜੀ ਨੇ ਜਾਂਦੇ ਸਮੇਂ ਇੱਕ ਵਾਰ ਆਪਣੇ ਇਹਨਾਂ ਪਿਆਰੇ ਸੇਵਕਾਂ ਨੂੰ ਕਈ ਵਾਰ ਪਲਟ ਕੇ ਦੇਖਿਆ ਸੀ ਅਤੇ ਨਜਰਾਂ ਹੀ ਨਜਰਾਂ ਵਿੱਚ ਕਈ ਆਸ਼ੀਰਵਾਦ ਵੀ ਲੁਟਾ ਗਏ ਕਿ ਜਾਓ ਪੁੱਤਰੋ! ਚਖ ਲਓ ਕੁਰਬਾਨੀਆਂ ਦੀ ਚਾਸ਼ਨੀ ਅਤੇ ਆਪਣਾ ਸੀਸ ਕਟਵਾ ਕੇ ਇੰਨਾ ਉੱਚਾ ਕਰ ਲਓ ਕਿ ਅਸਮਾਨ ਦੇ ਹੱਥ ਵੀ ਉੱਥੇ ਤੱਕ ਨਾ ਅੱਪੜ ਸਕਣ।


ਭਾਈ ਮਾਨ ਸਿੰਘ ਜੀ ਨਾਲ ਮਿਲਣ ਵੇਲੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਜਖਮੀ ਹਾਲਤ ਵਿੱਚ ਸਨ। ਪੈਦਲ ਹੀ ਲੰਬਾ ਪੈਂਡਾ ਤੈਅ ਕਰਨ ਕਰਕੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਸਨ। ਗੁਰੁ ਜੀ ਦੇ ਚਰਨਾਂ 'ਤੇ ਪਏ ਛਾਲਿਆਂ ਨੂੰ ਦੇਖ ਕੇ ਭਾਈ ਮਾਨ ਸਿੰਘ ਜੀ ਦੇ ਕਲੇਜੇ 'ਤੇ ਛਾਲੇ ਹੋ ਗਏ। ਜਿਸਦੇ ਮੋਢਿਆਂ 'ਤੇ ਸਾਰੀ ਦੁਨੀਆਂ ਦਾ ਭਾਰ ਹੈ ਅੱਜ ਉਹੀ ਮਾਨ ਸਿੰਘ ਵੱਲ ਦੇਖ ਕੇ ਕਹਿ ਰਿਹਾ ਹੈ ਕਿ ਮਾਨ ਸਿੰਘ ਸੁਣਿਆ ਹੈ ਕਿ ਸੁਆਮੀ ਤਾਂ ਵੱਡਾ ਹੈ ਹੀ ਪਰ ਸੇਵਕ ਸੁਆਮੀ ਤੋਂ ਵੀ ਵੱਡਾ ਹੁੰਦਾ ਹੈ। ਵੱਡਾ ਛੋਟੇ ਨੂੰ ਚੁੱਕਦਾ ਹੈ ਅਤੇ ਅੱਜ ਇਹ ਮਾਣ ਮੈਂ ਤੈਨੂੰ ਬਖਸ਼ਣਾ ਚਾਹੁੰਦਾ ਹਾਂ। ਮੇਰੇ ਮੋਢਿਆਂ 'ਤੇ ਕੁੱਲ ਜਹਾਨ ਦਾ ਭਾਰ ਹੈ ਅਤੇ ਤੂੰ ਇਸ ਭਾਰ ਸਮੇਤ ਮੈਨੂੰ ਵੀ ਆਪਣੇ ਮੋਢਿਆਂ 'ਤੇ ਚੁੱਕ ਲੈ।
ਮਾਨ ਸਿੰਘ ਦੀਆਂ ਤਾਰਾਂ ਗੁਰੁ ਨਾਲ ਦਿਲ ਤੋਂ ਜੁੜੀਆਂ ਸਨ। ਇਸ ਲਈ ਗੁਰਾਂ ਦੀ ਮੌਨ ਬੋਲੀ ਵੀ ਉਸ ਤੋਂ ਛੁਪੀ ਨਾ ਰਹੀ ਅਤੇ ਮਾਨ ਸਿੰਘ ਗੁਰੂ ਜੀ ਵੱਲ ਲਾਚਾਰ ਜਿਹਾ ਹੋ ਦੇਖਣ ਲੱਗਾ। ਗੁਰੁ ਜੀ ਦੀ ਨਜਰ ਫਿਰ ਕੁੱਝ ਕਹਿਣ ਲੱਗੀ ਕਿ ਮਾਨ ਸਿੰਘ ਦੇਖ ਦਾਡੇ ਪੈਰਾਂ ਵਿੱਚ ਛਾਲੇ ਹਨ ਅਤੇ ਅਸੀਂ ਹੁਣ ਇੱਕ ਕਦਮ ਵੀ ਨਹੀਂ ਚੱਲ ਸਕਣਾ। ਹੋ ਸਕੇ ਤਾਂ ਸਾਡੇ ਛਾਲਿਆਂ 'ਤੇ ਲੱਗੀ ਧੂੜ ਨੂੰ ਹਟਾ। ਇਹ ਦੇਖ ਮਾਨ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਤੈਰ ਗਿਆ ਕਿ ਕੁੱਲ ਦੁਨੀਆਂ ਦੇ ਵਾਲੀ ਮੈਂ ਤਾਂ ਖੁਦ ਆਪ ਦੇ ਚਰਨਾਂ ਦੀ ਧੂੜ ਹਾਂ ਅਤੇ ਇੱਕ ਧੂੜ ਦੂਜੀ ਧੂੜ ਨੂੰ ਭਲਾਂ ਕਿਵੇਂ ਸਾਫ ਕਰ ਸਕਦੀ ਹੈ? ਪਰੰਤੂ ਮੈਨੂੰ ਪਤਾ ਹੈ ਕਿ ਇਸ ਲੀਲਾ ਦੁਆਰਾ ਆਪ ਮੇਰੀ ਜਨਮ-ਜਨਮਾਂਤਰਾਂ ਦੀ ਧੂੜ ਸਾਫ ਕਰਨਾ ਚਾਹੁੰਦੇ ਹੋ। ਮੈਂ ਆਪ ਨੂੰ ਉਠਾਵਾਂ ਇਹ ਕਿਵੇਂ ਹੋ ਸਕਦਾ ਹੈ ਪਰੰਤੂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਇਸ ਲੀਲਾ ਦੁਆਰਾ ਮੈਨੂੰ ਹੀ ਉੱਚਾ ਉਠਾ ਕੇ ਮਾਣ ਦੇਣਾ ਚਾਹੁੰਦੇ ਹੋ। ਜਿਸਦੇ ਬਾਰੇ ਕਿਸੇ ਨੇ ਬਹੁਤ ਸੁੰਦਰ ਕਿਹਾ ਹੈ-

 

ਅੱਖਾਂ ਦੇ ਵਿੱਚ ਹੰਝੂ ਲੈ ਕੇ ਕੀਤੀ ਅੱਜ ਅਰਜੋਈ
ਧੂੜ ਹਾਂ ਤੇਰੇ ਚਰਨਾਂ ਦੀ ਔਕਾਤ ਨਾ ਮੇਰੀ ਕੋਈ,
ਸਤਿਗੁਰੂ ਸਾਫ ਕਰਾਂ ਕਿਵੇਂ ਮੈਂ ਪਾਕ ਪਵਿੱਤਰ ਚਰਨ ਨੇ ਤੇਰੇ,
ਗੁਨਾਹਾਂ ਦਾ ਭਰਿਆ ਮੈਂ ਹਾਂ ਕਰਮ ਬਹੁਤ ਹੀ ਨੀਚ ਨੇ ਮੇਰੇ,
ਕਰਮਾਂ ਨੂੰ ਮੇਰੇ ਧੋਣ ਲਈ ਸੇਵਾ ਅੱਜ ਤੂੰ ਦਿੱਤੀ ਏ,
ਮਾਣ ਦਾਸ ਨੂੰ ਦੇਣ ਲਈ ਲੀਲਾ ਇਲਾਹੀ ਕੀਤੀ ਏ।


ਮਾਨ ਸਿੰਘ ਗੁਰੁ ਜੀ ਨੂੰ ਮੋਢਿਆਂ 'ਤੇ ਚੁੱਕ ਕੇ ਨਜਦੀਕ ਹੀ ਲੱਗੇ ਬਾਗ ਦੇ ਖੂਹ 'ਤੇ ਲੈ ਗਿਆ। ਉਸਨੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਧੋ ਕੇ ਧੂੜ ਸਾਫ ਕੀਤੀ। ਇਹ ਲੀਲਾ ਹਾਲੇ ਸਿਮਟੀ ਹੀ ਸੀ ਕਿ ਉਸ ਬਾਗ ਦੇ ਮਾਲਿਕ ਮੁਸਲਮਾਨ ਪਠਾਣ ਗਨੀ ਖਾਂ ਅਤੇ ਨਬੀ ਖਾਂ ਵੀ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਗੁਰੁ ਜੀ ਨੂੰ ਪਹਿਚਾਣ ਲਿਆ ਕਿਉਂਕਿ ਘੋੜਿਆਂ ਦੇ ਵਪਾਰੀ ਹੋਣ ਕਾਰਨ ਉਹਨਾਂ ਨੇ ਅਨੇਕਾਂ ਹੀ ਵਾਰ ਗੁਰੁ ਘਰ ਵਿੱਚ ਘੋੜੇ ਵੇਲੇ ਸਨ। ਦੋਵਾਂ ਭਰਾਵਾਂ ਨੇ ਗੁਰੁ ਜੀ ਨੂੰ ਆਪਣੇ ਘਰ ਠਹਿਰਨ ਦੀ ਬੇਨਤੀ ਕੀਤੀ। ਪਰੰਤੂ ਉਸੇ ਪਿੰਡ ਵਿੱਚ ਗੁਰੁ ਜੀ ਦਾ ਸ਼ਿਸ਼ ਗੁਲਾਬਾ ਮਸੰਦ ਵੀ ਰਹਿੰਦਾ ਸੀ ਅਤੇ ਗਨੀ ਖਾਂ ਨਬੀ ਖਾਂ ਨਾਲ ਭੇਜਣ ਦੀ ਬਜਾਇ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗਨੀ ਖਾਂ ਤੇ ਨਬੀ ਕਾਂ ਆਪਣਾ ਮਨ ਮਸੋਸ ਕੇ ਰਹਿ ਗਏ। ਪਤਾ ਨਹੀਂ ਕਿਉਂ ਇਹਨਾਂ ਮੁਗਲ ਭਗਤਾਂ ਨੂੰ ਗੁਰੂ ਜੀ ਦੇ ਅਕਸ ਵਿੱਚ ਆਪਣੇ ਪੀਰ ਦੀ ਖਿੱਚ ਜਿਹੀ ਪੈ ਰਹੀ ਸੀ। ਪਤਾ ਨਹੀਂ ਇਹ ਕਿਹੋ-ਜਿਹਾ ਆਕਰਸ਼ਣ ਸੀ ਕਿ ਦੋਵੇਂ ਭਰਾ ਜੋ ਪੰਜੇ ਵਰਕ ਦੇ ਪੱਕੇ ਨਮਾਜੀ ਸਨ ਹੁਣ ਉਹ ਨਮਾਜ ਛੱਡ ਪੂਰਾ ਸਮਾਂ ਗੁਰੁ ਜੀ ਦੇ ਪਾਵਨ ਚਰਨਾਂ ਵਿੱਚ ਹੀ ਬੈਠੇ ਰਹਿੰਦੇ। ਘਰ ਵਾਲਿਆਂ ਦੇ ਜੋਰ ਦੇਣ 'ਤੇ ਜੇਕਰ ਉਹ ਕਦੇ ਨਮਾਜ ਅਦਾ ਕਰਨ ਲਈ ਬੈਠ ਵੀ ਜਾਂਦੇ ਤਾਂ ਉਹਨਾਂ ਦੀਆਂ ਅੱਖਾਂ ਸਿਰਫ ਗੁਰੂ ਜੀ ਦੀ ਹੀ ਅਲੌਕਿਕ ਸੂਰਤ ਘੁੰਮਦੀ ਦਹਿੰਦੀ। ਇਸੇ ਸਮੇਂ ਦੌਰਾਨ ਗੁਰੁ ਜੀ ਨੇ ਉਹਨਾਂ ਦੋਵਾਂ ਨੂੰ ਉਸ ਇਲਾਹੀ ਇਲਮ ਦੇ ਵੀ ਰੂ-ਬ-ਰੂ ਕਰਵਾ ਦਿੱਤਾ।
ਇੱਧਰ ਗੁਲਾਬਾ ਮਸੰਦ ਪਤਾ ਨਹੀਂ ਕਿਉਂ ਗਨੀ ਖਾਂ ਅਤੇ ਨਬੀ ਖਾਂ ਨੂੰ ਕਦੇ ਪਸੰਦ ਨਾ ਕਰਦਾ। ਗੁਰੁ ਸਵੇਰੇ ਉੱਠਦੇ ਹੀ ਆਪਣੇ ਉਹਨਾਂ ਮੁਗਲ ਭਗਤਾਂ ਦੀ ਉਡੀਕ ਵਿੱਚ ਰਹਿੰਦੇ ਅਤੇ ਰਾਤੀਂ ਵੀ ਉਹਨਾਂ ਨੂੰ ਵਾਪਿਸ ਭੇਜਣ ਦੀ ਜਿਵੇਂ ਉਹਨਾਂ ਦੀ ਇੱਛਾ ਹੀ ਨਾ ਹੁੰਦੀ। ਬੇਸ਼ੱਕ ਗਨੀ ਖਾਂ ਅਤੇ ਨਬੀ…

Need to read such articles? Subscribe Today