Akhand Gyan | Eternal Wisdom

ਹਮੇਸ਼ਾ ਗਤੀਸ਼ੀਲ ਰਹੋ

ਇੱਕ ਵਾਰ ਆਈਨਸਟੀਨ ਨੂੰ ਉਹਨਾਂ ਦੇ ਇੱਕ ਵਿਦਿਆਰਥੀ ਨੇ ਫੋਨ ਕਰਕੇ ਪੁੱਛਿਆ ਕਿ ਸਰ ਮੈਂ ਆਪ ਤੋਂ ਵਿਗਿਆਨ ਦੇ ਸੰਬੰਧ ਵਿੱਚ ਕੁੱਝ ਪੁੱਛਣਾ ਚਾਹੁੰਦਾ ਹਾਂ। ਕਿਰਪਾ ਕਰਕੇ ਦੱਸੋ ਕਿ ਮੈਂ ਆਪ ਨਾਲ ਕਦੋਂ ਮੁਲਾਕਾਤ ਕਰਨ ਲਈ ਆ ਸਕਦਾ ਹਾਂ?

ਆਈਨਸਟੀਨ:- ਆਪ ਕੱਲ੍ਹ ਸ਼ਾਮ ੫ ਵਜੇ ਆ ਕੇ ਮੈਨੂੰ ਮਿਲ ਸਕਦੇ ਹੋ।
ਵਿਦਿਆਰਥੀ:- ਸ੍ਰੀ ਮਾਨ ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਆਈਸਟੀਨ:- ਪਰ ਕੀ ਆਪ ਜਾਣਦੇ ਹੋ ਕਿ ਪੰਜ ਵਜੇ ਦਾ ਮਤਲਬ ਕੀ ਹੁੰਦਾ ਹੈ?
ਵਿਦਿਆਰਥੀ:- ਜੀ ਸ੍ਰੀਮਾਨ ਚਾਰ ਵੱਜ ਕੇ ਉਨਾਹਠ ਮਿੰਟ ਅਤੇ ਸੱਠ ਸੈਕਿੰਡ।

ਸੱਚਮੁੱਚ ਜੋ ਸਮਝਦਾਰੀ ਆਈਨਸਟੀਨ ਦੇ ਇਸ ਵਿਦਿਆਰਥੀ ਦੇ ਅੰਦਰ ਸੀ। ਅਜਿਹੀ ਸਮਝਦਾਰੀ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਵਿੱਚ ਪਾਈ ਜਾਂਦੀ ਹੈ ਤਾਂ ਹੀ ਤਾਂ ਸਾਡੀ ਜੁਬਾਨ 'ਤੇ ਹਮੇਸ਼ਾ ਇੱਕ ਹੀ ਗੱਲ ਰਹਿੰਦੀ ਹੈ ਕਿ- ਸਮਾਂ ਨਹੀਂ ਮਿਲਦਾ, ਸਮੇਂ ਨੂੰ ਤਾਂ ਜਿਵੇਂ ਖੰਭ ਲੱਗੇ ਹੋਏ ਹਨ, ਮਰਨ ਦਾ ਸਮਾਂ ਨਹੀਂ ਆਦਿ। ਪਰੰਤੂ ਆਪ ਕਦੇ ਪੰਜ ਮਿੰਟ ਤੱਕ ਲਗਾਤਾਰ ਘੜੀ 'ਤੇ ਨਜਰ ਟਿਕਾ ਕੇ ਰੱਖੋ ਅਤੇ ਉਸਦੇ ਹਰੇਕ ਸੈਕਿੰਡ ਨੂੰ ਧਿਆਨ ਨਾਲ ਵਾਚੋ ਫਿਰ ਦੇਖਣਾ ਆਪ ਨੂੰ ਉਹ ਪੰਜ ਮਿੰਟ ਸਾ ਸਮਾਂ ਵੀ ਬਹੁਤ ਜਿਆਦਾ ਲੱਗੇਗਾ। ਇਸਦਾ ਅਰਥ ਹੈ ਕਿ ਆਪ ਘੰਟਿਆਂ ਜਾਂ ਮਿੰਟ ਦਾ ਹਿਸਾਬ ਰੱਖਣ ਦੀ ਬਜਾਇ ਆਪਣੇ ਹਰੇਕ ਸੈਕਿੰਡ 'ਤੇ ਨਜਰ ਰੱਖੋ। ਆਪ ਆਪਣੇ ਸਮੇਂ ਦੇ ਰਹੇਕ ਪਲ ਬਹੁਤ ਹੀ ਚੌਕੰਨੇ ਹੋ ਕੇ ਬਿਤਾਉ ਕਿਉਂਕਿ ਹਰੇਕ ਪਲ ਸਾਡੇ ਜੀਵਨ ਅੰਦਰ ਆਪਣੀ ਵਿਸ਼ੇਸ਼ ਕੀਮਤ ਅਤੇ ਸਥਾਨ ਰੱਖਦਾ ਹੈ। ਇੱਕ ਦਾਰਸ਼ਨਿਕ ਨੇ ਸਮੇਂ ਦੀ ਅਹਿਮੀਅਤ ਨੂੰ ਦੱਸਦੇ ਹੋਏ ਬਹੁਤ ਵਧੀਆ ਗਣਿਤ ਪੇਸ਼ ਕੀਤਾ ਹੈ।

• ਇੱਕ ਸਾਲ ਦੀ ਕੀਮਤ ਉਸ ਬੱਚੇ ਤੋਂ ਪੁੱਛੋ ਜੋ ਪ੍ਰੀਖਿਆ ਵਿੱਚੋ ਅਸਫਲ ਹੋ ਗਿਆ ਹੈ।
• ਇੱਕ ਮਹੀਨੇ ਦੀ ਕੀਮਤ ਮਹੀਨਾ ਪਹਿਲਾਂ ਪੈਦਾ ਹੋਏ ਬੱਚੇ ਦੀ ਮਾਂ ਤੋਂ ਪੁੱਛੋ।
• ਇੱਕ ਹਫਤੇ ਦੀ ਕੀਮਤ ਕਿਸੇ ਸਪਤਾਹਿਕ ਸਮਾਚਾਰ ਦੇ ਸੰਪਾਦਕ ਤੋਂ ਪੁੱਛੋ।
• ਇੱਕ ਦਿਨ ਦੀ ਕੀਮਤ ਕਿਸੇ ਦਿਹਾੜੀਦਾਰ ਤੋਂ ਜਾਣੋ।
• ਇੱਕ ਮਿੰਟ ਦੀ ਕੀਮਤ ਉਹ ਵਿਅਕਤੀ ਦੱਸੇਗਾ ਜਿਸਦੀ ਗੱਡੀ ਇੱਕ ਮਿੰਟ ਪਹਿਲਾਂ ਨਿਕਲ ਗਈ।
• ਇੱਕ ਸੈਕਿੰਡ ਦੀ ਕੀਮਤ ਦੁਰਘਟਨਾ ਤੋਂ ਵਾਲ-ਵਾਲ ਬਚੇ ਵਿਅਕਤੀ ਤੋਂ ਜਾਣੋ।
• ਇੱਕ ਹਜਾਰਵੇਂ ਸੈਕਿੰਡ ਭਾਵ ਮਿਲੀਸੈਕਿੰਡ ਦੀ ਕੀਮਤ ਉਸ ਉਲੰਪਿਕ ਖਿਡਾਰੀ ਤੋਂ ਪੁੱਛੋ ਜੋ ਸਿਰਫ ਇੰਨੇ ਫਰਕ ਨਾਲ ਸੋਨੇ ਦਾ ਮੈਡਲ ਨਹੀਂ ਜਿੱਤ ਸਕਿਆ।

ਇਸ ਲਈ ਜੇਕਰ ਆਪ ਆਪਣੇ ਹਰੇਕ ਸੈਕਿੰਡ ਦਾ ਧਿਆਨ ਰੱਖੋਗੇ ਤਾਂ ਦੇਖਣਾ ਇੱਕ ਦਿਨ ਆਪ ਘੰਟਿਆਂ ਦਾ ਹਿਸਾਬ ਖੁਦ ਹੀ ਰੱਖਣਾ ਸਿੱਖ ਲਵੋਗੇ। ਆਓ ਆਪਾਂ ਕੁੱਝ ਅਜਿਹੇ ਸੂਤਰਾਂ ਨੂੰ ਜਾਣਦੇ ਹਾਂ ਜਿੰਨ੍ਹਾਂ ਦੁਆਰਾ ਅਸੀਂ ਸਮੇਂ ਦਾ ਸਹੀ ਪ੍ਰਯੋਗ ਕਰਕੇ ਆਪਣੇ ਆਪ ਨੂੰ ਹਮੇਸ਼ਾ ਗਤੀਸ਼ੀਲ ਰੱਖ ਸਕਦੇ ਹਾਂ। ਆਈਸਟੀਨ ਦਾ ਸਾਪੇਖਵਾਦ ਦਾ ਸਿਧਾਂਤ ਦੱਸਦਾ ਹੈ ਕਿ ਗਤੀਸ਼ੀਲ ਚੀਜ਼ਾਂ 'ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਅਰਥਾਤ ਆਪ ਦੀ ਗਤੀ ਜਿੰਨੀ ਜਿਆਦਾ ਹੋਵੇਗੀ ਸਮਾਂ ਉਨੀ ਹੀ ਘੱਟ ਰਫਤਾਰ ਨਾਲ ਚੱਲੇਗਾ। ਜੋ ਗ੍ਰਹਿ ਤੇਜੀ ਨਾਲ ਘੁੰਮਦੇ ਹਨ ਉੱਥੇ ਸਮੇਂ ਦੀ ਚਾਲ ਘੱਟ ਹੁੰਦੀ ਹੈ। ਅਸੀਂ ਵਿਗਿਆਨ ਦੀ ਇਸ ਖੋਜ ਨੂੰ ਆਪਣੀ ਰੋਜਾਨਾ ਜ਼ਿੰਦਗੀ 'ਤੇ ਲਾਗੂ ਕਰਕੇ ਇਸ ਤੋਂ ਬਹੁਤ ਲਾਭ ਲੈ ਸਕਦੇ ਹਾਂ। ਜਿਸਦਾ ਅਰਥ ਹੈ ਕਿ ਜੇਕਰ ਅਸੀਂ ਵੀ ਆਪਣੀ ਗਤੀ ਵਧਾ ਲਈਏ ਅਰਥਾਤ ਕਰਮਸ਼ੀਲ ਹੋ ਜਾਈਏ, ਹਮੇਸ਼ਾ ਕਰਮ ਕਰਦੇ ਰਹੀਏ, ਕਦੇ ਵੀ ਗਤੀਹੀਣ ਨਾ ਹੋਈਏ ਤਾਂ ਆਪ ਦੇ ਲਈ ਵੀ ਸਮੇਂ ਦੀ ਚਾਲ ਮੱਧਮ ਪੈ ਜਾਵੇਗੀ। ਸਿਆਣਿਆਂ ਦਾ ਕਥਨ ਹੈ ਕਿ 'ਕੰਮ ਕਰਨ ਵਾਲੇ ਕਦੇ ਬੁੱਢੇ ਨਹੀਂ ਹੁੰਦੇ' ਇਸ ਲਈ ਹਮੇਸ਼ਾ ਕਰਮਸ਼ੀਲ ਬਣੇ ਰਹੋ। ਇੱਕ ਵੀ ਪਲ ਖਾਲੀ ਨਾ ਬੈਠੋ, ਆਲਸ ਨਾ ਕਰੋ। ਨਹੀਂ ਤਾਂ ਅੰਤਿਮ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਤਰ੍ਹਾਂ ਸਾਡੇ ਹੱਥ ਵੀ ਪਛਤਾਵਾ ਹੀ ਰਹਿ ਜਾਵੇਗਾ ਅਤੇ ਉਹਨਾਂ ਨੇ ਜੋ ਕਿਹਾ ਉਹੀ ਸਾਡੇ ਸ਼ਬਦ ਬਣ ਜਾਣਗੇ-

उम्र-ए-दराज मांगकर लाए थे चार दिन,
दो आरजू में कट गए, दो इंतजार में।

ਦੂਸਰਾ ਸੂਰਜ ਚੜ੍ਹਨ ਅਤੇ ਛੁਪਣ ਦੇ ਸਮੇਂ ਨੂੰ ਹੀ ਸਿਰਫ ਆਪਣੇ ਗਤੀਸ਼ੀਲ ਰਹਿਣ ਦਾ ਸਮਾਂ ਨਾ ਸਮਝੋ ਕਿਉਂਕਿ ਬਹੁਤ ਸਾਰੇ ਲੋਕ ਅਕਸਰ ਇਹੀ ਭੁੱਲ ਕਰਦੇ ਹਨ। ਖੁਦ ਨੂੰ ਸੂਰਜ ਨਾਲ ਇਸ ਪ੍ਰਕਾਰ ਜੋੜ ਲੈਂਦੇ ਹਨ ਕਿ ਸੂਰਜ ਦੀ ਅਣਹੋਂਦ ਵਿੱਚ ਉਹਨਾਂ ਲਈ ਕਰਮ ਕਰਨਾ ਬਿਲਕੁੱਲ ਮੁਸ਼ਕਿਲ ਹੀ ਹੋ ਜਾਂਦਾ ਹੈ। ਅਜਿਹਾ ਕਰਕੇ ਉਹ ਆਪਣੇ ਜੀਵਨ ਦਾ ਬਹੁਤ ਸਾਰਾ ਅਨਮੋਲ ਸਮਾਂ ਅਜਾਈਂ ਗਵਾ ਬੈਠਦੇ ਹਨ। ਦੂਸਰੇ ਪਾਸੇ ਸਫਰ ਵਿਅਕਤੀਆਂ ਦਾ ਜੀਵਨ ਇਸ ਗੱਲ ਦਾ ਗਵਾਹ ਹੈ ਕਿ ਉਹਨਾਂ ਨੇ ਕਦੇ ਸੂਰਜ ਦੀ ਘੜੀ ਨੂੰ ਆਪਣੇ ਜੀਵਨ ਦੀ ਘੜੀ ਨਹੀਂ ਬਣਨ ਦਿੱਤਾ। ਕਿਉਂਕਿ ਸਮੇਂ ਦੇ ਇੱਕ ਛੋਟੇ ਜਿਹੇ ਅੰਸ਼ ਵਿੱਚ ਕੀਤੀ ਭੁੱਲ ਦੇ ਸਾਨੂੰ ਕਈ ਚਿਰ ਭੁਗਤਣੇ ਪੈ ਸਕਦੇ ਹਨ। ਜਿਵੇਂ ਸੰਨ ੧੭੫੭ ਵਿੱਚ ਪਲਾਸੀ ਦੀ ਲੜਾਈ ਵਿੱਚ ਅੰਗਰੇਜਾਂ ਦੇ ਸਿਰਫ ੬੦ ਸੈਨਿਕ ਮਾਰੇ ਗਏ ਅਤੇ ਭਾਰਤੀ ਨਵਾਬ ਦੇ ੧੫੦੦ ਸੈਨਿਕ ਵੀਰਗਤੀ ਨੂੰ ਪ੍ਰਾਪਤ ਹੋਏ। ਬੇਸ਼ੱਕ ਇਸ ਇੱਕ ਬਹੁਤ ਛੋਟੀ ਜਿਹੀ ਲੜਾਈ ਸੀ। ਪਰੰਤੂ ਇਸ ਛੋਟੀ ਜਿਹੀ ਲੜਾਈ ਦਾ ਘਾਤਕ ਸਿੱਟਾ ਪੂਰੇ ਭਾਰਤ ਦੇਸ਼ ਨੂੰ ਭੁਗਤਣਾ…

Need to read such articles? Subscribe Today