Akhand Gyan | Eternal Wisdom

ਨੇਤਰਹੀਣ ਅਤੇ ਸੁਜਾਖਾ

ਆਪ ਨੇ ਉਪਨਿਸ਼ਦਾਂ ਅੰਦਰ ਮਹਾਮਨਸਵਿਨੀ ਗਾਰਗੀ ਅਤੇ ਰਿਸ਼ੀ ਯਾਗਵਲਕਯ ਦੀ ਪਤਨੀ ਮੈਤਰੇਈ ਦੇ ਸੰਬੰਧ ਵਿੱਚ ਜਰੂਰ ਸੁਣਿਆ ਹੋਵੇਗਾ। ਅਜਿਹੀ ਹੀ ਉੱਚ-ਕੋਟੀ ਦੀ ਵਿਦੂਸ਼ੀ ਸੀ ਸੁਵਰਚਲਾ। ਮਹਾਂਭਾਰਤ ਗ੍ਰੰਥ ਦੇ ਸ਼ਾਂਤੀਪਰਵ ਵਿੱਚ ਦੇਵੀ ਸੁਵਰਚਲਾ ਦਾ ਵਰਣਨ ਮਿਲਦਾ ਹੈ। ਰਿਸ਼ੀ ਦੇਵਲ ਦੀ ਪੁੱਤਰੀ ਸੁਵਰਚਲਾ ਗਿਆਨਮਈ ਅਤੇ ਓਜਪੂਰਨ ਵਿਅਕਤੀਤਵ ਦੀ ਧਨੀ ਸੀ। ਦਾਰਸ਼ਨਿਕ ਬੁੱਧੀ ਵਾਲੀ ਉਹ ਵਿਦੂਸ਼ੀ ਬਹੁਤ ਸੁੰਦਰ ਵੀ ਸੀ। ਕਦੋਂ ਉਸਦੀ ਵਿਆਹ ਦੀ ਉਮਰ ਹੋਈ ਤਾਂ ਉਸਦੇ ਪਿਤਾ ਦੇਵਲ ਚਿੰਤਤ ਹੋਏ ਕਿ ਅਜਿਹੀ ਅਦੁੱਤੀ ਪੁੱਤਰੀ ਲਈ ਯੋਗ ਵਰ ਕਿੱਥੋਂ ਲੱਭੀਏ? ਸ਼ੁਵਰਚਲਾ ਆਪਣੇ ਪਿਤਾ ਦੀ ਚਿੰਤਾ ਤੋਂ ਜਾਣੂੰ ਸੀ। ਇਸ ਲਈ ਉਸਨੇ ਸਲਾਹ ਦਿੱਤੀ ਕਿ ਪਿਤਾ ਜੀ ਆਪ ਮੇਰੇ ਵਿਆਹ ਯੋਗ ਪੁਰਸ਼ ਤਲਾਸ਼ ਕਰਨ ਲਈ ਇੱਕ ਸਵੰਬਰ ਦਾ ਆਯੋਜਨ ਕਰੋ ਅਤੇ ਉਸ ਅੰਦਰ ਉੱਚ ਕੋਟੀ ਦੇ ਵਿਦਵਾਨ ਪੁਰਸ਼ਾਂ ਨੂੰ ਬੁਲਾਓ। ਮੈਂ ਉਸ ਸਭਾ ਵਿੱਚ ਇੱਕ ਵਿਸ਼ੇਸ਼ ਸੁਆਲ ਪੁੱਛਾਂਗੀ ਅਤੇ ਜੋ ਮੇਰੇ ਸੁਆਲ ਦਾ ਸਹੀ ਜਵਾਨ ਦੇਵੇਗਾ ਮੈਂ ਉਸਦੀ ਪਤੀ ਰੂਪ ਵਿੱਚ ਚੋਣ ਕਰਾਂਗੀ। ਪਿਤਾ ਨੇ ਪ੍ਰਸੰਨਤਾ ਸਹਿਤ ਆਪਣੀ ਪੁੱਤਰੀ ਦੀ ਇੱਛਾ ਪੂਰਨ ਕੀਤੀ। ਨਿਸ਼ਚਿਤ ਦਿਨ ਸਵੰਬਰ ਦਾ ਆਯੋਜਨ ਕੀਤਾ ਗਿਆ। ਦੂਰ-ਦੂਰਾਡੇ ਰਾਜਾਂ ਤੋਂ ਰਾਜ ਪੁਰਸ਼ ਅਤੇ ਵਿਦਵਾਨ ਲੋਕ ਸਭਾ ਵਿੱਚ ਭਰਪੂਰ ਹੁਲਾਸ ਨਾਲ ਪਹੁੰਚੇ। ਦੇਵੀ ਸੁਵਰਚਲਾ ਨੇ ਭਰੀ ਸਭਾ ਨੂੰ ਸੁਆਲ ਕੀਤਾ-

यद्यास्ति समितौ वित्रौ
अंधोनंधः समे पतिः।

ਆਪ ਵਿੱਚੋਂ ਉਹ ਪੁਰਸ਼ ਅੱਗੇ ਆਵੇ ਜੋ ਨੇਤਰਹੀਣ ਵੀ ਹੈ ਅਤੇ ਅੱਖ ਵਾਲਾ ਵੀ ਕਿਉਂਕਿ ਅਜਿਹਾ ਵਿਅਕਤੀ ਹੀ ਮੇਰਾ ਪਤੀ ਹੋਣ ਦਾ ਹੱਕ ਰੱਖਦਾ ਹੈ। ਸੁਵਰਚਲਾ ਦੀ ਸ਼ਰਤ ਸੁਣਦੇ ਹੀ ਸਾਰੀ ਸਭਾ ਵਿੱਚ ਹਿੱਲਜੁੱਲ ਪੈਦਾ ਹੋ ਗਈ ਕਿ ਭਲਾ ਇਹ ਕਿਹੋ-ਹਿਜਾ ਸੁਆਲ ਹੈ। ਇਹਨਾਂ ਦੋਵਾਂ ਹੀ ਸਥਿਤੀਆਂ ਵਿੱਚ ਵਿਰੋਧ ਭਾਵ ਨਜਰ ਆਉਂਦਾ ਹੈ। ਇੱਕ ਹੀ ਪੁਰਸ਼ ਵਿੱਚ ਦੋਵੇਂ ਚੀਜਾਂ ਕਿਵੇਂ ਹੋ ਸਕਦੀਆਂ ਹਨ ਕਿ ਇੱਕ ਵਿਅਕਤੀ ਨੇਤਰਹੀਣ ਵੀ ਹੋਵੇ ਅਤੇ ਸੁਜਾਖਾ ਵੀ। ਇੱਕੋ ਸਮੇਂ ਦੋਵੇਂ ਪ੍ਰਸਥਿਤੀਆਂ ਦਾ ਹੋਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਇਸ ਪ੍ਰਕਾਰ ਕੋਈ ਵੀ ਵਿਦਵਾਨ ਸੁਵਰਚਲਾ ਦੇ ਸੁਆਲ ਦਾ ਜਵਾਬ ਨਹੀਂ ਦੇ ਸਕਿਆ ਅਤੇ ਸਾਰੇ ਵਿਦਵਾਨ ਉੱਥੋਂ ਵਾਪਿਸ ਚਲੇ ਗਏ।


ਫਿਰ ਇੱਕ ਦਿਨ ਰਿਸ਼ੀ ਦੇਵਲ ਦੇ ਆਸ਼ਰਮ ਵਿੱਚ ਉਪਨਿਸ਼ਦਾਂ ਦੇ ਵਿਚਾਰਵਾਨ ਰਿਸ਼ੀ ਸ਼ਵੇਤਕੇਤੂ ਦਾ ਆਗਮਨ ਹੋਇਆ। ਸ਼ਵੇਤਕੇਤੂ ਨੇ ਸੁਵਰਚਲਾ ਦੀ ਸ਼ਰਤ ਸੁਣੀ ਤਾਂ ਤੁਰੰਤ ਉਦੇ ਕਥਨ ਅੰਦਰ ਸਮਾਏ ਭੇਦ ਨੂੰ ਸਮਝ ਗਏ। ਉਹਨਾਂ ਨੇ ਰਿਸ਼ੀ ਦੇਵਲ ਨੂੰ ਕਿਹਾ ਕਿ ਆਪ ਆਪਣੀ ਪੁੱਤਰੀ ਨੂੰ ਇੱਥੇ ਬੁਲਾ ਲਓ। ਮੈਂ ਜਵਾਬ ਦੇਣ ਲਈ ਹਾਜਿਰ ਹਾਂ। ਸੁਵਰਚਲਾ ਆਈ ਤਾਂ ਰਿਸ਼ੀ ਨੇ ਉਸਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਵੀ! ਤੁਹਾਡੀ ਕਥਨੀ ਦੇ ਅਨੁਸਾਰ ਮੈਂ ਉਹ ਪੁਰਸ਼ ਹਾਂ ਜੋ ਨੇਤਰਹੀਣ ਵੀ ਹੈ ਅਤੇ ਅੱਖਾਂ ਵਾਲਾ ਵੀ ਹੈ।


ਸੁਵਰਚਲਾ- ਕਿਰਪਾ ਕਰਕੇ ਵਿਸਥਾਰ ਸਹਿਤ ਸਮਝਾਓ।

ਸ਼ਵੇਤਕੇਤੂ- अंधोहमत्र तत्वं हिं ਮੈਂ ਨੇਤਰਹੀਣ ਹਾਂ। ਇਹ ਸੱਚ ਹੈ। ਜਿਸ ਪ੍ਰਕਾਰ ਸੰਸਾਰ ਲੌਕਿਕ ਨੇਤਰਾਂ ਦੁਆਰਾ ਬਾਹਰੀ ਦ੍ਰਿਸ਼ਾਂ ਨੂੰ ਦੇਖਦਾ ਹੈ ਮੈਂ ਉਸ ਲੌਕਿਕ ਦ੍ਰਿਸ਼ਟੀ ਨਾਲ ਨਹੀਂ ਦੇਖਦਾ ਇਸ ਲਈ ਮੈਂ ਸੰਸਾਰਿਕ ਦ੍ਰਿਸ਼ਟੀਕੋਣ ਤੋਂ, ਸਥੂਲ ਨਜਰੀਏ ਤੋਂ ਨੇਤਰਹੀਣ ਹਾਂ। ਪਰੰਤੂ ਇਸਦੇ ਨਾਲ ਹੀ ਮੈਂ ਸੁਜਾਖਾ ਹਾਂ। ਜਿਸ ਬ੍ਰਹਮ ਦੀ ਸ਼ਕਤੀ ਨਾਲ ਮਨੁੱਖ ਦੇਖਦਾ, ਸੁਣਦਾ, ਸੁੰਘਦਾ, ਬੋਲਦਾ ਅਤੇ ਸੁਆਦ ਲੈਂਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ ਹੈ ਅਸਲ ਵਿੱਚ ਉਹੀ ਪਰਮ ਇੰਦਰੀ ਹੈ ਜੋ ਸਾਰੀਆਂ ਇੰਦਰੀਆਂ ਦੇ ਅਨੁਭਵ ਦਾ ਕਾਰਨ ਹੈ। ਉਹੀ ਵਾਸਤਵਿਕ ਨੇਤਰ ਹੈ। ਮੈਂ ਤੱਤ ਗਿਆਨ ਦੁਆਰਾ ਉਸੇ ਨੇਤਰ ਨੂੰ ਪ੍ਰਾਪਤ ਕੀਤਾ ਹੈ। ਬ੍ਰਹਮ ਦਾ ਪ੍ਰਤੱਖ ਦਰਸ਼ਨ ਕਰਕੇ ਉਸਦੀ ਚੇਤੰਨਤਾ ਤੋਂ ਚੇਤੰਨ ਹੋ ਕੇ ਹੀ ਮੈਂ ਦ੍ਰਿਸ਼ਾਂ ਨੂੰ ਦੇਖਦਾ, ਜਾਣਦਾ ਅਤੇ ਉਹਨਾਂ ਦਾ ਅਨੁਭਵ ਕਰਦਾ ਹਾਂ। ਇਸ ਲਈ ਮੈਂ ਅਧਿਆਤਮਿਕ ਦ੍ਰਿਸ਼ਟੀਕੋਣ ਜਾਂ ਸੁਖਮ ਨਜਰੀਏ ਨਾਲ ਸੁਜਾਖਾ ਹਾਂ।

ਮਹਾਂਭਾਰਤ ਕਾਲ ਦਾ ਇਹ ਦ੍ਰਿਸ਼ਟਾਂਤ ਬਹੁਤ ਹੀ ਸੂਖਮ ਹੈ। ਇਹ ਲੌਕਿਕ ਜਾਂ ਅਲੌਕਿਕ ਦੋਵਾਂ ਹੀ ਤਰ੍ਹਾਂ ਦੇ ਗਿਆਨ ਅਤੇ ਅਨੁਭਵਾਂ ਦੇ ਵਿਗਿਆਨ ਨੂੰ ਉਜਾਗਰ ਕਰਦਾ ਹੈ। ਵਿਗਿਆਨ ਦੀ ਸ਼ੈਲੀ ਵਿੱਚ ਕਿਹਾ ਜਾਵੇ ਤਾਂ ਇਹ Science of Cognition ਵੱਲ ਸੰਕੇਤ ਕਰਦਾ ਹੈ। ਜੋ ਵਰਤਮਾਨ ਸਮੇਂ ਵਿੱਚ ਮਨੋਵਿਗਿਆਨ, ਦਰਸ਼ਨ ਸ਼ਾਸਤਰ, ਭੋਤਿਕ, ਜੀਵ ਵਿਗਿਆਨ ਆਦਿ ਖੇਤਰਾਂ ਵਿੱਚ ਜਗਿਆਸਾ ਦਾ ਕੇਂਦਰ ਬਣਿਆ ਹੋਇਆ ਹੈ।

Cognition ਸ਼ਬਦ ਲੈਟਿਨ ਕਿਰਿਆ Cognosco ਤੋਂ ਉਤਪੰਨ ਹੋਇਆ ਹੈ Con ਭਾਵ with, gnosco ਮਤਲਬ know ਜਾਂ ਜਾਣ ਲੈਣਾ। ਇਸਦੀ ਉਤਪਤੀ ਗ੍ਰੀਕ ਸ਼ਬਦ gnosko ਤੋਂ ਵੀ ਮੰਨੀ ਜਾਂਦੀ ਹੈ। ਜਿਸਦਾ ਅਰਥ ਹੈ- I know ਅਰਥਾਤ ਮੈਂ ਜਾਣਦਾ ਹਾਂ। ਅਰਸਤੂ ਤੋਂ ਕਿਸੇ ਨੇ ਪੁੱਛਿਆ- What does it mean to cognise? ਅਰਸਤੂ ਕਹਿਣ ਲੱਗੇ ਕਿ ਕਿਸੇ ਵੀ ਵਿਸ਼ੇ ਵਸਤੂ ਨੂੰ ਇੰਦਰੀਆਂ ਦੁਆਰਾ ਜਾਨਣਾ…

Need to read such articles? Subscribe Today